Don’t Become “Just the Safety Person”/ ‘ਸਿਰਫ਼ ਸੁਰੱਖਿਆ ਵਿਅਕਤੀ’ ਹੀ ਨਾ ਬਣੋ

Stepping up to a true safety culture in the workplace.

I use this term a little tongue in cheek because safety in trucking is often an extension of a different function. The HR person gets to deal with safety because there is no one else. Alternatively, one of the managers takes it on as a sideline project to make sure the obvious is getting dealt with. Or maybe a compliance person inherits OHS by accident.

The challenge for many is moving beyond ‘the safety person’ relationship, which is necessary to make a true safety culture work. In my time in various safety roles I have encountered all the typical resistance from many different groups of people; the accountant wants to know the ROE first, the operations staff don’t want any impact on delivery, the tire fitter just wants to get the tire changed, the driver who is already underpaid and overworked … the examples go on and on.

I once reported to a manager who never left his office and didn’t want to be bogged down with the day to day issues. His only interaction with other employees was if they were in trouble or needed to be disciplined.

Take a look in the mirror, are you the ‘door is always open, never too busy’ type of person or the ‘don’t disturb me, I’m too busy’ type of person? Believe me, in trucking I have come across many of the latter type who have all the right intensions but fail to make the leap from being the safety person to just being Fred.

I once worked at a company where my predecessor managed by creating a culture of fear, and most people would walk the long way around just so they could avoid the safety department. Great if you are managing a group of robots or machines, not so great when you are trying to build a culture where safety is part of the everyday business.

Once this type of culture sets in it is difficult to get employee buy-in and change often takes a long time. In modern trucking the safety culture needs to be created by being approachable, engaging people in conversation without business being the sole purpose; listening to people’s issues and concerns; and, above all else, being the voice of reason in the room. After sixteen hours on the road an exhausted driver just needs someone to listen to him, not lecture him.

Be the one who will listen to people’s problems and concerns, the one who says “morning” to everyone you pass in the corridor; the one who takes the time to understand the other perspective; the one who is engaging the ones who know, rather than the ones who think’s they know; and, above all else, lead by example and never expect others to do something you wouldn’t do yourself.

I know this sounds like a tall order for some; perhaps even somewhat more like the job of a councillor or a negotiator, not a safety person, but trust me it’s possible and it works, I have done it! Only then will you be able to create an all-inclusive safety culture where you’re not just the safety person.


ਮੈਂ ਇਹ ਸ਼ਬਦ ਥੋੜ੍ਹੇ ਮਜ਼ਾਕ ਵਿੱਚ ਵਰਤਿਆ ਹੈ ਕਿਉਂਕਿ ਟਰੱਕ ਸਬੰਧੀ ਸੰਚਾਲਨ ਵਿੱਚ ਸੁਰੱਖਿਆ ਇਕ ਵਖਰੇ ਕੰਮ ਦਾ ਵਿਸਤਾਰ ਹੈ। HR ਵਿਅਕਤੀ ਨੂੰ ਸੁਰੱਖਿਆ ਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਸ ਵਾਸਤੇ ਕੋਈ ਹੋਰ ਨਹੀਂ ਹੈ। ਵਿਕਲਪਿਕ ਰੂਪ ਨਾਲ, ਪ੍ਰਬੰਧਕਾਂ ਵਿੱਚੋਂ ਇੱਕ ਨੇ ਇਹ ਯਕੀਨੀ ਬਣਾਉਣ ਲਈ ਇੱਕ ਵੱਖਰੇ ਪ੍ਰੋਜੈਕਟ ਵਜੋਂ ਇਸਦੀ ਜ਼ਿੰਮੇਵਾਰੀ ਲਈ ਕਿ ਇਸ ਨਾਲ ਸਪਸ਼ਟ ਰੂਪ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਾਂ ਸ਼ਾਇਦ ਕਿਸੇ ਅਨੁਪਾਲਣ ਕਰਮਚਾਰੀ ਨੂੰ ਅਚਾਨਕ ਹੀ OHS ਵਿਰਾਸਤ ਵਿੱਚ ਮਿਲ ਜਾਂਦਾ ਹੈ।

ਕਈਆਂ ਲਈ ਚੁਣੌਤੀ ‘ਸੁਰੱਖਿਆ ਵਿਅਕਤੀ’ ਰਿਸ਼ਤੇ ਤੋਂ ਕਾਫ਼ੀ ਪਰੇ ਹੈ, ਜੋ ਇੱਕ ਸਹੀ ਸੁਰੱਖਿਆ ਸੰਸਕ੍ਰਿਤੀ ਕੰਮ ਨੂੰ ਕਰਨ ਲਈ ਜ਼ਰੂਰੀ ਹੈ। ਮੇਰੇ ਸਮੇਂ ਵਿੱਚ ਸੁਰੱਖਿਆ ਸਬੰਧੀ ਭਿੰਨ-ਭਿੰਨ ਭੂਮਿਕਾਵਾਂ ਵਿੱਚ, ਮੇਰਾ ਸਾਹਮਣਾ ਲੋਕਾਂ ਦੇ ਕਈ ਵੱਖ-ਵੱਖ ਸਮੂਹਾਂ ਦੇ ਆਮ ਵਿਰੋਧ ਨਾਲ ਹੋਇਆ; ਲੇਖਾਕਾਰ (ਅਕਾਊਂਟੈਂਟ) ਸਭ ਤੋਂ ਪਹਿਲਾਂ ROE ਬਾਰੇ ਜਾਣਨਾ ਚਾਹੁੰਦਾ ਹੈ, ਸੰਚਾਲਨ ਸਟਾਫ਼ ਡਿਲੀਵਰੀ ‘ਤੇ ਕੋਈ ਅਸਰ ਨਹੀਂ ਪੈਣ ਦੇਣਾ ਚਾਹੁੰਦਾ, ਟਾਇਰ ਫਿੱਟ ਕਰਨ ਵਾਲਾ ਸਿਰਫ ਟਾਇਰ ਬਦਲਵਾਉਣਾ ਚਾਹੁੰਦਾ ਹੈ, ਡ੍ਰਾਈਵਰ, ਜਿਸਨੂੰ ਪਹਿਲਾਂ ਹੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਵੱਧ ਕੰਮ ਕਰਵਾਇਆ ਜਾਂਦਾ ਹੈ … ਬਹੁਤ ਸਾਰੀਆਂ ਉਦਾਹਰਨਾਂ ਹਨ।

ਇੱਕ ਵਾਰ ਮੈਂ ਇੱਕ ਅਜਿਹੇ ਪ੍ਰਬੰਧਕ ਨੂੰ ਰਿਪੋਰਟ ਕੀਤੀ, ਜੋ ਕਦੇ ਵੀ ਆਪਣੇ ਦਫ਼ਤਰ ਤੋਂ ਬਾਹਰ ਨਹੀਂ ਆਉਂਦਾ ਸੀ ਅਤੇ ਰੋਜ਼ਾਨਾ ਦੀਆਂ ਸਮੱਸਿਆਵਾਂ ਨਾਲ ਉਲਝਣਾ ਨਹੀਂ ਚਾਹੁੰਦਾ ਸੀ। ਹੋਰਾਂ ਕਰਮਚਾਰੀਆਂ ਨਾਲ ਉਸਦੀ ਗੱਲ ਸਿਰਫ਼ ਉਦੋਂ ਹੀ ਹੁੰਦੀ ਸੀ, ਜਦੋਂ ਉਹਨਾਂ ਨੂੰ ਕੋਈ ਮੁਸ਼ਕਲ ਹੁੰਦੀ ਸੀ ਜਾਂ ਜਦੋਂ ਉਹਨਾਂ ਕਰਮਚਾਰੀਆਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਹੁੰਦਾ ਸੀ।

ਸ਼ੀਸ਼ਾ ਦੇਖੋ, ਕੀ ਤੁਸੀਂ ‘ਅਜਿਹੇ ਵਿਅਕਤੀ ਹੋ, ਜੋ ਹਮੇਸ਼ਾ ਉਪਲਬਧ ਰਹਿੰਦਾ ਹੈ, ਕਦੇ ਵੀ ਬਹੁਤ ਜ਼ਿਆਦਾ ਵਿਅਸਤ ਨਹੀਂ ਹੁੰਦਾ’ ਜਾਂ ਫਿਰ ਅਜਿਹੇ ਵਿਅਕਤੀ ਹੋ, ਜੋ ਕਹਿੰਦਾ ਹੈ, ‘ਮੈਨੂੰ ਪਰੇਸ਼ਾਨ ਨਾ ਕਰੋ, ਮੈਂ ਬਹੁਤ ਜ਼ਿਆਦਾ ਵਿਅਸਤ ਹਾਂ’? ਯਕੀਨ ਮੰਨੋ, ਟਰੱਕ ਸਬੰਧੀ ਸੰਚਾਲਨ ਵਿੱਚ, ਮੇਰੀ ਮੁਲਾਕਾਤ ਕਈ ਦੂਜੇ ਪ੍ਰਕਾਰ ਦੇ ਵਿਅਕਤੀਆਂ ਨਾਲ ਹੋਈ, ਜਿਹਨਾਂ ਦੇ ਇਰਾਦੇ ਬਿਲਕੁੱਲ ਸਹੀ ਸਨ ਪਰੰਤੂ ਉਹ ਸੁਰੱਖਿਆ ਵਿਅਕਤੀ ਤੋਂ ਸ਼ਾਂਤ ਪ੍ਰਬੰਧਕ ਫਰੈੱਡ(Fred) ਬਣਨ ਵਿੱਚ ਅਸਫਲ ਰਹੇ।

ਇੱਕ ਵਾਰ ਮੈਂ ਇੱਕ ਕੰਪਨੀ ਵਿੱਚ ਕੰਮ ਕੀਤਾ, ਜਿੱਥੇ ਮੇਰੇ ਤੋਂ ਪਹਿਲਾਂ ਦੇ ਅਫ਼ਸਰ ਨੇ ਡਰ ਦੀ ਸੰਸਕ੍ਰਿਤੀ ਬਣਾ ਕੇ ਪ੍ਰਬੰਧਨ ਕੀਤਾ ਸੀ, ਅਤੇ ਜ਼ਿਆਦਾਤਰ ਲੋਕ ਲੰਬੇ ਰਸਤੇ ਤੋਂ ਜਾਂਦੇ ਸਨ, ਤਾਂ ਜੋ ਉਹ ਸੁਰੱਖਿਆ ਵਿਭਾਗ ਕੋਲੋਂ ਲੰਘਣ ਤੋਂ ਬਚ ਸਕਣ। ਬਹੁਤ ਵਧੀਆ ਹੈ, ਜੇਕਰ ਤੁਸੀਂ ਰੋਬੋਟਾਂ ਜਾਂ ਮਸ਼ੀਨਾਂ ਦੇ ਸਮੂਹ ਚਲਾ ਰਹੇ ਹੋ, ਪਰ ਇਨਾ ਚੰਗਾ ਨਹੀਂ ਹੈ ਜੇ ਤੁਸੀਂ ਇੱਕ ਅਜਿਹੀ ਸੰਸਕ੍ਰਿਤੀ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿੱਥੇ ਸੁਰੱਖਿਆ ਹਰੇਕ ਦੇ ਰੋਜ਼ ਦੇ ਕਮ ਦਾ ਹਿੱਸਾ ਹੋਵੇ।

ਜਦੋਂ ਇਸ ਪ੍ਰਕਾਰ ਦੀ ਸੰਸਕ੍ਰਿਤੀ ਸਥਾਪਤ ਹੋ ਜਾਂਦੀ ਹੈ ਤਾਂ ਕਰਮਚਾਰੀਆਂ ਦਾ ਇਸ ਵਿਚ ਸ਼ਾਮਲ ਹੋਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਤਬਦੀਲੀ ਵਿੱਚ ਅਕਸਰ ਲੰਮਾ ਸਮਾਂ ਲੱਗਦਾ ਹੈ। ਟਰੱਕਾਂ ਸਬੰਧੀ ਆਧੁਨਿਕ ਸੰਚਾਲਨ ਵਿੱਚ, ਪਹੁੰਚਣਯੋਗ ਬਣਦੇ ਹੋਏ, ਬਿਨਾਂ ਵਪਾਰ ਇੱਕਮਾਤਰ ਉਦੇਸ਼ ਦੇ ਨਾਲ ਗੱਲਬਾਤ ਵਿੱਚ ਲੋਕਾਂ ਨੂੰ ਸ਼ਾਮਲ ਕਰਕੇ; ਲੋਕਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਸੁਣ ਕੇ; ਅਤੇ, ਸਭ ਤੋਂ ਵੱਧ, ਕਮਰੇ ਵਿੱਚ ਤਰਕ ਦੀ ਆਵਾਜ਼ ਬਣ ਕੇ ਸੁਰੱਖਿਆ ਸੰਸਕ੍ਰਿਤੀ ਬਣਾਉਣ ਦੀ ਲੋੜ ਹੈ। ਸੜਕ ‘ਤੇ ਸੋਲਾਂ ਘੰਟੇ ਬਿਤਾਉਣ ਦੇ ਬਾਅਦ ਇੱਕ ਥੱਕੇ ਹੋਏ ਡ੍ਰਾਈਵਰ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੁੰਦੀ ਹੈ, ਜੋ ਉਸਦੀ ਗੱਲ ਸੁਣੇ, ਨਾ ਕਿ ਉਸਨੂੰ ਭਾਸ਼ਣ ਦੇਵੇ।

ਅਜਿਹਾ ਵਿਅਕਤੀ ਬਣੋ, ਜੋ ਲੋਕਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਸੁਣੇ, ਅਜਿਹਾ ਵਿਅਕਤੀ, ਜੋ ਗਲਿਆਰੇ ਵਿੱਚੋਂ ਲੰਘਦੇ ਸਮੇਂ ਹਰੇਕ ਨੂੰ “ਸਤਿ ਸ੍ਰੀ ਅਕਾਲ” ਆਖੇ; ਅਜਿਹਾ ਵਿਅਕਤੀ, ਜੋ ਦੂਜਿਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਸਮਾਂ ਕੱਢੇ; ਅਜਿਹਾ ਵਿਅਕਤੀ ਜੋ ਉਹਨਾਂ ਵਿਅਕਤੀਆਂ ਨਾਲ ਸ਼ਾਮਲ ਹੋਵੇ, ਬਜਾਇ ਉਹਨਾਂ ਵਿਅਕਤੀਆਂ ਵਾਂਗ, ਜੋ ਸੋਚਦੇ ਹਨ ਕਿ ਉਹ ਜਾਣਦੇ ਹਨ; ਅਤੇ ਸਭ ਤੋਂ ਵੱਧ, ਇਕ ਮਿਸਾਲ ਕਾਇਮ ਕਰੋ ਅਤੇ ਦੂਜਿਆਂ ਤੋਂ ਕਦੇ ਵੀ ਉਹ ਕੰਮ ਕਰਨ ਦੀ ਆਸ ਨਾ ਕਰੋ, ਜੋ ਤੁਸੀਂ ਖੁਦ ਨਹੀਂ ਕਰ ਸਕਦੇ।

ਮੈਨੂੰ ਪਤਾ ਹੈ ਕਿ ਕੁਝ ਵਿਅਕਤੀਆਂ ਲਈ ਇਹ ਕਾਫੀ ਜ਼ਯਾਦਾ ਕਮ ਜਾਪਦਾ ਹੈ; ਸ਼ਾਇਦ ਕੁਝ ਹੱਦ ਤੱਕ ਇੱਕ ਕਾਉਂਸਲਰ ਦੀ ਨੌਕਰੀ ਕਰਨ ਵਾਂਗ ਜਾਂ ਸੌਦੇਬਾਜੀ ਕਰਨ ਵਾਲੇ ਵਾਂਗ, ਸੁਰੱਖਿਆ ਵਿਅਕਤੀ ਵਾਂਗ ਨਹੀਂ, ਪਰੰਤੂ ਯਕੀਨ ਮੰਨੋ, ਇਹ ਸੰਭਵ ਹੈ ਅਤੇ ਇਹ ਕਮ ਕਰਦਾ ਹੈ, ਮੈਂ ਅਜਿਹਾ ਕੀਤਾ ਹੈ! ਸਿਰਫ਼ ਤਦ ਵੀ ਤੁਸੀਂ ਇੱਕ ਪੂਰੀ-ਸ਼ਮੂਲੀਅਤ ਵਾਲੀ ਸੁਰੱਖਿਆ ਸੰਸਕ੍ਰਿਤੀ ਬਣਾਉਣ ਦੇ ਯੋਗ ਹੋਵੋਗੇ, ਜਿੱਥੇ ਤੁਸੀਂ ਸਿਰਫ਼ ਸੁਰੱਖਿਆ ਵਿਅਕਤੀ ਨਹੀਂ ਹੋਵੋਗੇ।

Latest Resources

Occupational Health and Safety
How to Complete WorkSafeBC’s First Aid Assessment

Learn how to complete WorkSafeBC's First Aid Assessment with this step-by-step guide. ...

Videos +
Occupational Health and Safety
First Aid Assessment Worksheet

Every employer in B.C needs to prepare a written first aid assessment for each of the ...

Templates & Forms +