The Hierarchy of Controls.
Is controlling risk really all about fancy signs and posters or issuing a high visibility safety vest to everyone, with the company logo placed on it?
There’s is no doubt that all these things contribute to a culture of safety, but they have very little or even no effect on the safety culture of the company unless they are used as a part of a wider risk-control process.
Many of you will have heard of the Hierarchy of Controls. You may even have implemented some good controls without ever relating what you have done to the Hierarchy of Controls. But, to implement effective controls, it is important to understand the different control mechanisms in the hierarchy and how they work.
There are five control points in the hierarchy: elimination, substitution, engineering, administrative and Personal Protective Equipment (PPE.) Elimination is the most effective and PPE is the least effective.
As a safety professional, elimination or substitution are the preferred option but, we are in the trucking and warehousing sector, and, in many cases, engineering controls can prove to be equally effective when trying to balance risk vs reward.
If you are unable to eliminate a hazard or implement a safer alternative, then engineering controls are your next best option. This will usually involve some sort of physical change often by making alterations to the work environment. Examples could include guard rails, barriers or machine guards.
How many times do you remember watching a driver backing in and thinking to yourself, “Why would they do that blind-sided instead of just going around?” Maybe the driver’s having a bad day; perhaps the work is being paid for by the load; or, the perhaps driver is not familiar with the site. A simple yet effective engineering control which might improve the driver’s view might involve changing the angle of the parking bays and then using barriers to guide the flow of traffic in a certain direction. By doing so, you would take away the opportunity for blind-sided backups and reduce the risk of the hazards associated with them.
Administrative controls require you to implement safe working procedures so workers can do their job safely. In the backing up scenario above, this could include implementing a traffic management plan which ensures that drivers follow a set route within the yard and move about while in the yard in a controlled manner.
For example; you might have the key site rules posted at the entrance; or, in larger facilities, you might require drivers to undergo a site-orientation the first time they visit the site.
While it is not my intention to take anything away from PPE, it is the lowest level of control and the least effective. It is still a vital control and should not be overlooked. In the yard-traffic-flow example above there are many sites where pedestrians, trucks and machinery operate in the same space. In these cases, the use of high visibility safety vests is of paramount importance.
Effective controls are vital to a successful health and safety management system and sometimes the simplest solutions are the most effective. Complicated processes and procedures might look good on paper, but process-overload can have a negative impact on the overall effectiveness of any system so keep it simple and keep it meaningful.
ਕੀ ਜੋਖਮਾਂ ਦਾ ਪ੍ਰਬੰਧਨ ਕਰਨਾ ਸੁੰਦਰ ਦਿਖਾਈ ਦੇਣ ਵਾਲੇ ਚਿੰਨ੍ਹ ਅਤੇ ਪੋਸਟਰਾਂ ਜਾਂ ਹਰ ਕਿਸੇ ਨੂੰ ਕੰਪਨੀ ਦੇ ਲੋਗੋ ਵਾਲੀਆਂ ਦੂਰੋਂ ਦਿਖਾਈ ਦੇਣ ਵਾਲੀਆਂ ਜੈਕਟਾਂ ਜਾਰੀ ਕਰਨ ਤਕ ਹੀ ਸੀਮਿਤ ਹੈ?
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਸੁਰੱਖਿਆ ਦੇ ਸੱਭਿਆਚਾਰ ਵਿੱਚ ਯੋਗਦਾਨ ਪਾਉਂਦੀਆਂ ਹਨ ਪਰ ਕੰਪਨੀ ਦੇ ਸੁਰੱਖਿਆ ਸੱਭਿਆਚਾਰ ‘ਤੇ ਉਹਨਾਂ ਦਾ ਬਹੁਤ ਹੀ ਥੋੜ੍ਹਾ ਅਸਰ ਹੁੰਦਾ ਹੈ ਜਾਂ ਕੋਈ ਅਸਰ ਨਹੀਂ ਹੁੰਦਾ ਹੈ ਜਦ ਤਕ ਕਿ ਉਹਨਾਂ ਨੂੰ ਵਿਆਪਕ ਜੋਖਮ-ਨਿਯੰਤ੍ਰਣ ਪ੍ਰਕਿਰਿਆ ਦੇ ਹਿੱਸੇ ਵਜੋਂ ਨਾ ਵਰਤਿਆ ਜਾਵੇ।
ਤੁਹਾਡੇ ਵਿੱਚੋਂ ਕਈਆਂ ਨੇ ਨਿਯੰਤ੍ਰਣਾਂ ਦੀ ਦਰਜੇਬੰਦੀ ਬਾਰ ਸੁਣਿਆ ਹੋਵੇਗਾ। ਹੋ ਸਕਦਾ ਹੈ ਤੁਸੀਂ ਕੁਝ ਚੰਗੇ ਨਿਯੰਤ੍ਰਣਾਂ ਨੂੰ ਲਾਗੂ ਕੀਤਾ ਹੋਵੇ ਅਤੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਹੋਵੇ ਕਿ ਜੋ ਕੁਝ ਤੁਸੀਂ ਕੀਤਾ ਹੈ ਉਸਦਾ ਨਿਯੰਤ੍ਰਣਾਂ ਦੀ ਦਰਜੇਬੰਦੀ ਨਾਲ ਕੀ ਸੰਬੰਧ ਹੈ। ਪਰ, ਪ੍ਰਭਾਵੀ ਨਿਯੰਤ੍ਰਣ ਲਾਗੂ ਕਰਨ ਲਈ, ਦਰਜੇਬੰਦੀ ਵਿੱਚ ਵੱਖ-ਵੱਖ ਨਿਯੰਤ੍ਰਣ ਉਪਾਵਾਂ ਅਤੇ ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝਣਾ ਮਹੱਤਵਪੂਰਨ ਹੈ।
ਦਰਜੇਬੰਦੀ ਵਿੱਚ ਪੰਜ ਨਿਯੰਤ੍ਰਣ ਬਿੰਦੂ ਹਨ: ਹਟਾਉਣਾ, ਬਦਲਣਾ, ਇੰਜੀਨਿਅਰਿੰਗ, ਪ੍ਰਸ਼ਾਸਨਿਕ ਅਤੇ ਨਿੱਜੀ ਸੁਰੱਖਿਆ ਦਾ ਉਪਕਰਣ (PPE) ਹਟਾਉਣਾ ਸਭ ਤੋਂ ਵੱਧ ਪ੍ਰਭਾਵੀ ਹੁੰਦਾ ਹੈ ਅਤੇ PPE ਸਭ ਤੋਂ ਘੱਟ ਪ੍ਰਭਾਵੀ ਹੁੰਦਾ ਹੈ।
ਇੱਕ ਸੁਰੱਖਿਆ ਪੇਸ਼ੇਵਰ ਦੇ ਰੂਪ ਵਿੱਚ, ਹਟਾਉਣਾ ਜਾਂ ਬਦਲਣਾ ਤਰਜੀਹੀ ਵਿਕਲਪ ਹੁੰਦੇ ਹਨ ਪਰ, ਅਸੀਂ ਟਰੱਕਿੰਗ ਅਤੇ ਵੇਅਰਹਾਉਸਿੰਗ ਖੇਤਰ ਵਿੱਚ ਹਾਂ, ਅਤੇ, ਕਈ ਮਾਮਲਿਆਂ ਵਿੱਚ, ਜੋਖਮਾਂ ਅਤੇ ਫਾਇਦਿਆਂ ਦੇ ਵਿਚਕਾਰ ਸੰਤੁਲਨ ਬਣਾਉਂਦੇ ਸਮੇਂ ਇੰਜੀਨਿਅਰਿੰਗ ਨਿਯੰਤ੍ਰਣ ਵੀ ਓਨੇ ਹੀ ਪ੍ਰਭਾਵੀ ਹੋ ਸਕਦੇ ਹਨ।
ਜੇ ਤੁਸੀਂ ਕਿਸੇ ਖ਼ਤਰੇ ਨੂੰ ਹਟਾ ਨਾ ਸਕੋ ਜਾਂ ਉਸਦਾ ਵਧੇਰੇ ਸੁਰੱਖਿਅਤ ਵਿਕਲਪ ਲਾਗੂ ਨਾ ਕਰ ਸਕੋ, ਤਾਂ ਇੰਜੀਨਿਅਰਿੰਗ ਨਿਯੰਤ੍ਰਣ ਤੁਹਾਡਾ ਅਗਲਾ ਬਿਹਤਰੀਨ ਵਿਕਲਪ ਹੁੰਦਾ ਹੈ। ਇਸ ਵਿੱਚ ਆਮ ਤੌਰ ‘ਤੇ, ਕਿਸੇ ਕਿਸਮ ਦੀ ਭੌਤਿਕ ਤਬਦੀਲੀ ਸ਼ਾਮਲ ਹੁੰਦੀ ਹੈ, ਜੋ ਅਕਸਰ ਕੰਮ ਕਰਨ ਦੇ ਮਾਹੌਲ ਵਿੱਚ ਬਦਲਾਅ ਕਰਕੇ ਕੀਤੀ ਜਾਂਦੀ ਹੈ। ਉਦਾਹਰਨਾਂ ਵਿੱਚ ਗਾਰਡ ਰੇਲਾਂ, ਬੈਰੀਅਰ ਜਾਂ ਮਸ਼ੀਨ ਗਾਰਡ ਸ਼ਾਮਲ ਹੋ ਸਕਦੇ ਹਨ।
ਕਿੰਨੀ ਵਾਰ ਤੁਹਾਨੂੰ ਯਾਦ ਹੈ ਕਿ ਤੁਸੀਂ ਕਿਸੇ ਡ੍ਰਾਈਵਰ ਨੂੰ ਪਿੱਛੇ ਕਰਦੇ ਦੇਖਦੇ ਹੋ ਅਤੇ ਖੁਦ ਸੋਚਦੇ ਹੋ, “ਉਹ ਉੱਪਰੋਂ ਘੁੰਮਣ ਦੀ ਬਜਾਏ ਬਿਨਾਂ ਦੇਖੇ ਪਿੱਛੇ ਕਿਉਂ ਆਉਂਦੇ ਹਨ?” ਸ਼ਾਇਦ ਇਹ ਡ੍ਰਾਈਵਰ ਦਾ ਬੁਰਾ ਦਿਨ ਹੈ; ਸ਼ਾਇਦ ਕੰਮ ਲਈ ਭੁਗਤਾਨ ਲੋਡ ਅਨੁਸਾਰ ਕੀਤਾ ਜਾ ਰਿਹਾ ਹੈ; ਜਾਂ, ਸ਼ਾਇਦ ਡ੍ਰਾਈਵਰ ਨੂੰ ਸਾਈਟ ਦੀ ਜਾਣਕਾਰੀ ਨਹੀਂ ਹੈ। ਇਹ ਸਰਕ ਪਰ ਪ੍ਰਭਾਵੀ ਇੰਜੀਨਿਅਰਿੰਗ ਨਿਯੰਤ੍ਰਣ ਜੋ ਸ਼ਾਇਦ ਡ੍ਰਾਈਵਰ ਦਾ ਦ੍ਰਿਸ਼ਟੀਕੋਣ ਬਦਲ ਸਕਦਾ ਹੈ, ਵਿੱਚ ਸ਼ਾਮਲ ਹੋ ਸਕਦਾ ਹੈ ਪਾਰਕਿੰਗ ਥਾਂਵਾਂ ਦਾ ਕੋਣ ਬਦਲਣਾ ਅਤੇ ਫੇਰ ਟ੍ਰੈਫ਼ਿਕ ਦੇ ਪ੍ਰਵਾਹ ਨੂੰ ਇੱਕ ਖਾਸ ਦਿਸ਼ਾ ਵਿੱਚ ਰੱਖਣ ਲਈ ਬੈਰੀਅਰਾਂ ਦੀ ਵਰਤੋਂ ਕਰਨੀ। ਅਜਿਹਾ ਕਰ ਕੇ, ਤੁਸੀਂ ਬਿਨਾਂ ਦੇਖੇ ਪਿੱਛੇ ਵੱਲ ਜਾਣ ਦਾ ਮੌਕਾ ਨਹੀਂ ਦੇਵੋਗੇ ਅਤੇ ਉਹਨਾਂ ਨਾਲ ਜੁੜੇ ਖਤਰਿਆਂ ਦੇ ਜੋਖਮਾਂ ਨੂੰ ਘਟਾ ਦਿਓਗੇ।
ਪ੍ਰਸ਼ਾਸਨਿਕ ਨਿਯੰਤ੍ਰਣਾਂ ਵਿੱਚ ਤੁਹਾਨੂੰ ਕੰਮ ਕਰਨ ਦੀਆਂ ਸੁਰੱਖਿਅਤ ਪ੍ਰਕਿਰਿਆਵਾਂ ਲਾਗੂ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਕਰਮਚਾਰੀ ਆਪਣਾ ਕੰਮ ਸੁਰੱਖਿਅਤ ਤਰੀਕੇ ਨਾਲ ਕਰ ਸਕਣ। ਉੱਪਰ ਦਿੱਤੇ ਵਾਹਨ ਨੂੰ ਪਿੱਛੇ ਵੱਲ ਲਿਜਾਉਣ ਦੀ ਦ੍ਰਿਸ਼ ਵਿੱਚ, ਇਸ ਵਿੱਚ ਟ੍ਰੈਫ਼ਿਕ ਪ੍ਰਬੰਧਨ ਯੋਜਨਾ ਨੂੰ ਲਾਗੂ ਕਰਨਾ ਸ਼ਾਮਲ ਹੋ ਸਕਦਾ ਹੈ, ਜਿਸਦੇ ਨਾਲ ਯਕੀਨੀ ਬਣਦਾ ਹੈ ਕਿ ਡ੍ਰਾਈਵਰ ਯਾਰਡ ਦੇ ਅੰਦਰ ਇੱਕ ਨਿਸ਼ਚਿਤ ਰੂਟ ਦੀ ਪਾਲਣਾ ਕਰਨ ਅਤੇ ਯਾਰਡ ਅੰਦਰ ਹੋਣ ਦੌਰਾਨ ਇੱਕ ਨਿਯੰਤ੍ਰਿਤ ਤਰੀਕੇ ਨਾਲ ਇੱਧਰ-ਉਧਰ ਜਾਣ।
ਉਦਾਹਰਨ ਲਈ; ਤੁਸੀਂ ਸਾਈਟ ਦੇ ਮੁੱਖ ਨਿਯਮਾਂ ਨੂੰ ਪ੍ਰਵੇਸ਼ ਦੁਆਰ ਤੇ ਲਗਵਾ ਸਕਦੇ ਹੋ; ਜਾਂ, ਵਧੇਰੇ ਵੱਡੀਆਂ ਸਹੂਲਤਾਂ ਵਿੱਚ, ਤੁਸੀਂ ਇਹ ਜ਼ਰੂਰੀ ਬਣਾ ਸਕਦੇ ਹੋ ਕਿ ਪਹਿਲੀ ਵਾਰ ਸਾਈਟ ‘ਤੇ ਆਉਣ ‘ਤੇ ਡ੍ਰਾਈਵਰਾਂ ਦੀ ਸਾਈਟ ਨਾਲ ਜਾਣ-ਪਛਾਣ ਕਰਵਾਈ ਜਾਵੇ।
ਜਦ ਕਿ ਮੇਰਾ ਇਰਾਦਾ PPE ਤੋਂ ਦੂਰ ਜਾਣ ਦਾ ਨਹੀਂ ਹੈ, ਇਹ ਸਭ ਤੋਂ ਹੇਠਲੇ ਦਰਜੇ ਦਾ ਨਿਯੰਤ੍ਰਣ ਹੈ ਅਤੇ ਸਭ ਤੋਂ ਘੱਟ ਪ੍ਰਭਾਵੀ ਹੈ। ਇਹ ਹਾਲੇ ਵੀ ਇਕ ਮਹੱਤਵਪੂਰਨ ਨਿਯੰਤ੍ਰਣ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉੱਪਰ ਯਾਰਡ-ਟ੍ਰੈਫ਼ਿਕ-ਪ੍ਰਵਾਹ ਉਦਾਹਰਨ ਵਿੱਚ ਕਈ ਅਜਿਹੀਆਂ ਸਾਈਟਾਂ ਹਨ ਜਿੱਥੇ ਪੈਦਲ ਤੁਰਨ ਵਾਲੇ, ਟਰੱਕ ਅਤੇ ਮਸ਼ੀਨਾਂ ਇੱਕੋ ਸਥਾਨ ‘ਤੇ ਕੰਮ ਕਰਦੇ ਹਨ। ਇਹਨਾਂ ਮਾਮਲਿਆਂ ਵਿੱਚ, ਦੂਰੋਂ ਦਿਖਾਈ ਦੇਣ ਵਾਲੀਆਂ ਜੈਕਟਾਂ ਦੀ ਵਰਤੋਂ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ।
ਪ੍ਰਭਾਵੀ ਨਿਯੰਤ੍ਰਣ, ਸਫਲ ਸਿਹਤ ਅਤੇ ਸੁਰੱਖਿਆ ਪ੍ਰਬੰਧਨ ਪ੍ਰਣਾਲੀ ਲਈ ਮਹੱਤਵਪੂਰਨ ਹੁੰਦੇ ਹਨ ਅਤੇ ਕਦੇ-ਕਦੇ ਸਭ ਤੋਂ ਸਰਲ ਹੱਲ ਹੀ ਸਭ ਤੋਂ ਵੱਧ ਪ੍ਰਭਾਵੀ ਹੁੰਦੇ ਹਨ। ਜਟਿਲ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਸ਼ਾਇਦ ਕਾਗਜ਼ ‘ਤੇ ਚੰਗੀਆਂ ਦਿਖਾਈ ਦੇਣ, ਪਰ ਲੋੜ ਤੋਂ ਵੱਧ ਪ੍ਰਕਿਰਿਆ ਦਾ ਕਿਸੇ ਵੀ ਪ੍ਰਣਾਲੀ ਦੀ ਕੁੱਲ ਪ੍ਰਭਾਵਕਤਾ ‘ਤੇ ਨਕਾਰਾਤਮਕ ਅਸਰ ਹੋ ਸਕਦਾ ਹੈ, ਇਸ ਲਈ ਇਸ ਨੂੰ ਸਰਲ ਅਤੇ ਅਰਥਪੂਰਨ ਰੱਖੋ।
Latest Resources
How to Complete WorkSafeBC’s First Aid Assessment
Learn how to complete WorkSafeBC's First Aid Assessment with this step-by-step guide. ...
First Aid Assessment Worksheet
Every employer in B.C needs to prepare a written first aid assessment for each of the ...