Summer Has Finally Arrived! / ਆਖਰਕਾਰ ਗਰਮੀਆਂ ਆ ਗਈਆਂ ਹਨ

Why we need to stay focused and transition driving seasons professionally.

Yes, it’s that time of year again, the sun is out, people are enjoying the outdoors, everyone seems a little happier and the days are much longer. But wait, what about the drivers or the warehouse employees who are still working as hard as ever?

Just like when we make the transition from summer to winter, we need to make sure we are moving back to the summer well prepared.

With sudden increases in temperature comes the increased risk of tire failure: rubber will peel from the casing if the recap was substandard and tires might blow due to incorrect inflation. or over inflation when operating in extremely hot temperatures. At the same time, the general increase in traffic on the roads means more use of brakes, increasing the chances of brake fade or failure.

So how can you get prepared? Make sure that your preventative maintenance program includes preparing for summer, for example:

  • Remove winter tires and replace them with the correct tires for the time of year.
  • Check that the auto tire inflation system is functioning properly. (even consider auto inflation and deflation systems for extreme hot operation where over inflation is going to be just as much of an issue),
  • Examine deck trailer tires thoroughly for visible signs of peeling.
  • Keep a close eye on tire condition, looking for things like flat spots, which could indicate overuse of the brakes.

Drivers can feel more fatigued at this time of year, due to a whole host of reasons like heat exhaustion, lack of sleep, more stressful driving conditions, and less real downtime at home as they try to enjoy their limited summertime with their loved ones. Operations need to ensure driving schedules are altered to suit the needs of different operating environments, speak to drivers and see what challenges they face, and perhaps increase their resets (or even change the duty cycles) to allow a little more downtime when at home. Companies might provide better access to basic amenities at terminals and even provide healthy snacks and bottled water.

Warehouses are no different to the road and increases in freight movements can often put extra pressure on warehouse workers. Supervisors should keep an eye out for issues such as fatigue or potential dehydration, many of which can be avoided with simple measures like scheduling extra breaks and/or providing easier access to water.

This may seem like a lot of time and planning to put into what often feels like an easy move to the warmer season, but the issues are just as complicated as moving to winter and we need to plan ahead and be prepared. Don’t ignore the issues your employees face at this time of year and don’t leave everything to the last minute.

Visit our seasonal driving page for more great resources on health and safety.


ਹਾਂ, ਇਹ ਸਾਲ ਦਾ ਉਹ ਸਮਾਂ ਹੈ, ਜਦੋਂ ਸੂਰਜ ਨਿਕਲਦਾ ਹੈ, ਲੋਕ ਬਾਹਰ ਦਾ ਮਜ਼ਾ ਲੈਂਦੇ ਹਨ, ਹਰ ਕੋਈ ਹੋਰ ਜ਼ਿਆਦਾ ਖੁਸ਼ ਜਾਪਦਾ ਹੈ ਅਤੇ ਦਿਨ ਕਾਫੀ ਵੱਡੇ ਹੁੰਦੇ ਹਨ। ਪਰ ਰੁਕੋ, ਡ੍ਰਾਈਵਰਾਂ ਜਾਂ ਵੇਅਰਹਾਊਸ ਕਰਮਚਾਰੀਆਂ ਬਾਰੇ ਕੀ ਵਿਚਾਰ ਹੈ ਜੋ ਹਾਲੇ ਵੀ ਸਖ਼ਤ ਮਿਹਨਤ ਕਰ ਰਹੇ ਹਨ?

ਜਿਵੇਂ ਕਿ ਜਦੋਂ ਅਸੀਂ ਗਰਮੀਆਂ ਤੋਂ ਸਰਦੀਆਂ ਦੀ ਤਬਦੀਲੀ ਕਰਦੇ ਹਾਂ, ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਅਸੀਂ ਪੂਰੀ ਤਿਆਰੀ ਦੇ ਨਾਲ ਗਰਮੀਆਂ ਵਿੱਚ ਵਾਪਸ ਜਾ ਰਹੇ ਹਾਂ।

ਤਾਪਮਾਨ ਵਿੱਚ ਅਚਾਨਕ ਵਾਧੇ ਕਾਰਨ ਟਾਇਰ ਦੇ ਫੇਲ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ: ਜੇ ਰੀਕੈਪ ਘਟੀਆ ਹੋਵੇ ਤਾਂ ਕੇਸਿੰਗ ਤੋਂ ਰਬੜ ਉੱਤਰ ਜਾਵੇਗੀ ਅਤੇ ਗਲਤ ਪ੍ਰੈਸ਼ਰ ਜਾਂ ਬਹੁਤ ਹੀ ਗਰਮ ਤਾਪਮਾਨ ਵਿੱਚ ਚਲਾਉਂਦੇ ਸਮੇਂ ਜ਼ਿਆਦਾ ਹਵਾ ਭਰਨ ਦੇ ਕਾਰਨ ਟਾਇਰ ਫੱਟ ਸਕਦੇ ਹਨ। ਨਾਲ ਹੀ, ਸੜਕਾਂ ‘ਤੇ ਟ੍ਰੈਫਿਕ ਵਿੱਚ ਆਮ ਵਾਧੇ ਦਾ ਮਤਲਬ ਹੈ ਬ੍ਰੇਕਾਂ ਦੀ ਵਧੇਰੇ ਵਰਤੋਂ, ਜਿਸ ਨਾਲ ਬ੍ਰੇਕ ਘੱਟ ਜਾਣ ਜਾਂ ਫੇਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਤਾਂ ਫਿਰ ਤੁਸੀਂ ਤਿਆਰ ਕਿਵੇਂ ਰਹਿ ਸਕਦੇ ਹੋ? ਇਹ ਯਕੀਨੀ ਬਣਾਓ ਕਿ ਤੁਹਾਡੇ ਰੋਕਥਾਮ ਸੰਬੰਧੀ ਸਾਂਭ-ਸੰਭਾਲ ਦੇ ਪ੍ਰੋਗਰਾਮ ਵਿੱਚ ਗਰਮੀਆਂ ਲਈ ਤਿਆਰੀ ਕਰਨਾ ਸ਼ਾਮਲ ਹੈ, ਉਦਾਹਰਨ ਲਈ:

  • ਸਰਦੀਆਂ ਵਾਲੇ ਟਾਇਰ ਹਟਾਓ ਅਤੇ ਉਹਨਾਂ ਨੂੰ ਸਾਲ ਦੇ ਸਮੇਂ ਸਹੀ ਟਾਇਰਾਂ ਨਾਲ ਬਦਲੋ।
  • ਜਾਂਚ ਕਰੋ ਕਿ ਆਟੋ ਟਾਇਰ ਇਨਫਲੇਸ਼ਨ ਸਿਸਟਮ (ਆਪਣੇ-ਆਪ ਹਵਾ ਭਰਨ ਦੀ ਪ੍ਰਣਾਲੀ) ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। (ਬਲਕਿ ਬਹੁਤ ਗਰਮ ਹਾਲਾਤ ਵਿੱਚ ਚਲਾਉਣ ਲਈ ਆਟੋ ਇਨਫਲੇਸ਼ਨ ਅਤੇ ਡਿਫਲੇਸ਼ਨ ਸਿਸਟਮ (ਆਪਣੇ-ਆਪ ਹਵਾ ਭਰਨ ਅਤੇ ਕੱਢਣ ਦੀ ਪ੍ਰਣਾਲੀ) ‘ਤੇ ਵਿਚਾਰ ਕਰੋ ਜਿੱਥੇ ਲੋੜ ਤੋਂ ਵੱਧ ਹਵਾ ਵੀ ਓਨਾ ਹੀ ਮਹੱਤਵਪੂਰਨ ਮੁੱਦਾ ਹੋਵੇਗਾ),
  • ਡੈਕ ਟ੍ਰੇਲਰ ਦੇ ਟਾਇਰਾਂ ਦੀ ਚੰਗੀ ਤਰ੍ਹਾਂ ਜਾਂਚ ਕਰੋ ਕਿ ਕੁਝ ਉੱਤਰ ਤਾਂ ਨਹੀਂ ਰਿਹਾ ਹੈ।
  • ਟਾਇਰ ਦੀ ਹਾਲਤ, ਘਸੀ ਹੋਈ ਸਮਤਲ ਜਗ੍ਹਾ ਦਾ ਖ਼ਾਸ ਧਿਆਨ ਰੱਖੋ ਜੋ ਕਿ ਬ੍ਰੇਕਾਂ ਦੀ ਵਧੇਰੇ ਵਰਤੋਂ ਨੂੰ ਦਰਸਾਉਂਦੀ ਹੈ।

ਬਹੁਤ ਸਾਰੇ ਕਾਰਨਾਂ ਕਰਕੇ ਡ੍ਰਾਈਵਰ ਸਾਲ ਦੇ ਇਸ ਸਮੇਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰ ਸਕਦੇ ਹਨ, ਜਿਵੇਂ ਕਿ ਗਰਮੀ ਕਾਰਨ ਥਕਾਵਟ, ਨੀਂਦ ਦੀ ਘਾਟ, ਡ੍ਰਾਈਵਿੰਗ ਦੇ ਵਧੇਰੇ ਤਣਾਅਪੂਰਨ ਹਾਲਤ ਅਤੇ ਘਰਾਂ ਵਿਚ ਆਰਾਮ ਦੇ ਘੱਟ ਸਮੇਂ ਕਿਉਂਕਿ ਉਹ ਆਪਣੇ ਗਰਮੀ ਦੇ ਸੀਮਿਤ ਸਮੇਂ ਦਾ ਆਪਣੇ ਪਿਆਰਿਆਂ ਦੇ ਨਾਲ ਅਨੰਦ ਮਾਣਨ ਦੀ ਕੋਸ਼ਿਸ਼ ਕਰਦੇ ਹਨ। ਸੰਚਾਲਨ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਕੰਮ ਕਰਨ ਦੇ ਵੱਖ-ਵੱਖ ਵਾਤਾਵਰਣਾਂ ਦੀਆਂ ਲੋੜਾਂ ਮੁਤਾਬਕ ਡ੍ਰਾਈਵਿੰਗ ਕਾਰਜਕ੍ਰਮਾਂ ਨੂੰ ਬਦਲਿਆ ਜਾਵੇ, ਡ੍ਰਾਈਵਰਾਂ ਨਾਲ ਗੱਲ ਕਰੋ ਅਤੇ ਪਤਾ ਕਰੋ ਕਿ ਉਹ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਅਤੇ ਸ਼ਾਇਦ ਉਹਨਾਂ ਦੇ ਰੀਸੈੱਟ ਨੂੰ ਵਧਾਓ (ਜਾਂ ਡਿਊਟੀ ਚੱਕਰਾਂ ਨੂੰ ਬਦਲੋ) ਤਾਂ ਜੋ ਉਹਨਾਂ ਨੂੰ ਘਰ ਵਿੱਚ ਥੋੜ੍ਹਾ ਜ਼ਿਆਦਾ ਡਾਊਨਟਾਈਮ ਮਿਲ ਸਕੇ। ਕੰਪਨੀਆਂ ਟਰਮੀਨਲ ‘ਤੇ ਬੁਨਿਆਦੀ ਸਹੂਲਤਾਂ ਤੱਕ ਬਿਹਤਰ ਪਹੁੰਚ ਮੁਹੱਈਆ ਕਰ ਸਕਦੀਆਂ ਹਨ ਅਤੇ ਸਿਹਤਮੰਦ ਸਨੈਕ ਅਤੇ ਬੋਤਲਬੰਦ ਪਾਣੀ ਵੀ ਮੁਹੱਈਆ ਕਰ ਸਕਦੀਆਂ ਹਨ।

ਵੇਅਰਹਾਊਸ, ਸੜਕਾਂ ਤੋਂ ਜ਼ਿਆਦਾ ਵੱਖਰੇ ਨਹੀਂ ਹੁੰਦੇ ਅਤੇ ਮਾਲ ਨੂੰ ਲਿਆਉਣ-ਲਿਜਾਉਣ ਕਾਰਨ ਅਕਸਰ ਵੇਅਰਹਾਊਸ ਦੇ ਕਰਮਚਾਰੀਆਂ ‘ਤੇ ਵਾਧੂ ਦਬਾਅ ਪੈ ਸਕਦਾ ਹੈ। ਸੁਪਰਵਾਈਜ਼ਰਾਂ ਨੂੰ ਥਕਾਵਟ ਜਾਂ ਸੰਭਾਵੀ ਪਾਣੀ ਦੀ ਕਮੀ ਵਰਗੇ ਮੁੱਦਿਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ, ਜਿਨ੍ਹਾਂ ਵਿੱਚੋਂ ਕਈਆਂ ਤੋਂ ਸਾਧਾਰਣ ਉਪਾਅ ਨਾਲ ਬਚਿਆ ਜਾ ਸਕਦਾ ਹੈ ਜਿਵੇਂ ਕਿ ਵਾਧੂ ਬ੍ਰੇਕ ਨਿਯਤ ਕਰਨੇ ਅਤੇ/ਜਾਂ ਪਾਣੀ ਤੱਕ ਆਸਾਨੀ ਨਾਲ ਪਹੁੰਚ ਮੁਹੱਈਆ ਕਰਨੀ।

ਕਈ ਵਾਰ ਇਸ ਤਰ੍ਹਾਂ ਲੱਗ ਸਕਦਾ ਹੈ ਇਸਦੇ ਲਈ ਬਹੁਤ ਸਾਰੇ ਸਮੇਂ ਅਤੇ ਯੋਜਨਾਬੰਦੀ ਦੀ ਲੋੜ ਹੈ ਜੋ ਕਿ ਅਕਸਰ ਗਰਮ ਮੌਸਮ ਦੇ ਵਿੱਚ ਇੱਕ ਆਸਾਨ ਬਦਲੀ ਮਹਿਸੂਸ ਹੁੰਦੀ ਹੈ, ਪਰ ਮੁੱਦੇ ਓਨੇ ਹੀ ਜਟਿਲ ਹਨ ਜਿੰਨੇ ਕਿ ਸਰਦੀਆਂ ਦੇ ਮੌਸਮ ਵਿੱਚ ਤਬਦੀਲ ਕਰਨਾ ਅਤੇ ਸਾਨੂੰ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਤਿਆਰ ਰਹਿਣ ਦੀ ਲੋੜ ਹੁੰਦੀ ਹੈ। ਉਹਨਾਂ ਮੁੱਦਿਆਂ ਨੂੰ ਨਜ਼ਰ ਅੰਦਾਜ਼ ਨਾ ਕਰੋ ਜੋ ਸਾਲ ਦੇ ਇਸ ਸਮੇਂ ਤੁਹਾਡੇ ਕਰਮਚਾਰੀਆਂ ਦੇ ਸਾਹਮਣੇ ਆਉਂਦੇ ਹਨ ਅਤੇ ਹਰ ਚੀਜ਼ ਨੂੰ ਆਖਰੀ ਮਿੰਟ ਲਈ ਨਾ ਛੱਡੋ।

Visit our seasonal driving page for more great resources on health and safety.

Latest Resources

Seasonal Driving
Safe Work Procedure: Cab Entry & Exit

An Employer can make use of a safe work procedure (SWP) by training new and existing ...

Safe Work Procedures +
Seasonal Driving
Safe Work Procedure: Backing Up Commercial Vehicle

An Employer can make use of a safe work procedure (SWP) by training new and e ...

Safe Work Procedures +